ਲੋਟੇ ਚੋਕੋ ਪਾਈ ਬੱਚਿਆਂ ਲਈ ਅਸੁਰੱਖਿਅਤ: ਲੈਬ ਟੈਸਟ ‘ਚ ਸੈਂਪਲ ਫੇਲ੍ਹ, ਦੇਸ਼ ਭਰ ਤੋਂ ਸਟਾਕ ਵਾਪਸ ਮੰਗਵਾਉਣ ਦੇ ਨਿਰਦੇਸ਼

 

ਛੱਤੀਸਗੜ੍ਹ (ਦੁਰਗ): (19 ਅਗਸਤ 2026)
ਛੱਤੀਸਗੜ੍ਹ ਦੇ ਦੁਰਗ ਜ਼ਿਲ੍ਹੇ ਵਿੱਚ ਖੁਰਾਕ ਅਤੇ ਡਰੱਗ ਪ੍ਰਸ਼ਾਸਨ (FDA) ਵਿਭਾਗ ਦੁਆਰਾ ਲਏ ਗਏ ਮਸ਼ਹੂਰ ਚਾਕਲੇਟ ਕੇਕ *ਲੋਟੇ ਚੋਕੋ ਪਾਈ’ (Lotte Choco Pie) ਦਾ ਇੱਕ ਸੈਂਪਲ ਜਾਂਚ ਵਿੱਚ ਫੇਲ੍ਹ ਹੋ ਗਿਆ ਹੈ। ਖੁਰਾਕ ਸੁਰੱਖਿਆ ਮਾਪਦੰਡਾਂ ਤਹਿਤ ਇਸ ਉਤਪਾਦ ਨੂੰ ਜਨਤਕ ਸਿਹਤ ਅਤੇ ਵਿਸ਼ੇਸ਼ ਤੌਰ ‘ਤੇ ਬੱਚਿਆਂ ਲਈ ਅਸੁਰੱਖਿਅਤ ਐਲਾਨਿਆ ਗਿਆ ਹੈ।

ਲੈਬ ਰਿਪੋਰਟ ਵਿੱਚ ਕੀ ਆਇਆ ਸਾਹਮਣੇ?
ਦੁਰਗ FDA ਟੀਮ ਨੇ ਰੂਟੀਨ ਜਾਂਚ ਦੌਰਾਨ ਬਾਜ਼ਾਰ ਵਿੱਚੋਂ ਸੈਂਪਲ ਇਕੱਠਾ ਕਰਕੇ ਭੋਪਾਲ ਸਥਿਤ ਫੂਡ ਟੈਸਟਿੰਗ ਲੈਬਾਰਟਰੀ ਭੇਜਿਆ ਸੀ। ਜਾਂਚ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਉਤਪਾਦ ਵਿੱਚ ਨਿਰਧਾਰਤ ਮਾਪਦੰਡਾਂ ਤੋਂ ਕਿਤੇ ਵੱਧ ਮਾਤਰਾ ਵਿੱਚ ਪ੍ਰੀਜ਼ਰਵੇਟਿਵ (ਸੁਰੱਖਿਅਤ ਰੱਖਣ ਵਾਲੇ ਰਸਾਇਣ) ਮਿਲਾਏ ਗਏ ਹਨ, ਜੋ ਬੱਚਿਆਂ ਦੀ ਸਿਹਤ ਲਈ ਨੁਕਸਾਨਦੇਹ ਹੋ ਸਕਦੇ ਹਨ।

ਪ੍ਰਸ਼ਾਸਨ ਵੱਲੋਂ ਕੀਤੀ ਗਈ ਕਾਰਵਾਈ:

* ਵਿਕਰੀ ਅਤੇ ਭੰਡਾਰਨ ‘ਤੇ ਰੋਕ: ਖੁਰਾਕ ਸੁਰੱਖਿਆ ਅਤੇ ਮਿਆਰ ਐਕਟ ਦੀ ਧਾਰਾ 3(1)(zz) ਤਹਿਤ ਇਸ ਬੈਚ ਨੂੰ ਅਸੁਰੱਖਿਅਤ ਘੋਸ਼ਿਤ ਕਰਦਿਆਂ ਇਸ ਦੇ ਭੰਡਾਰਨ, ਵੰਡ ਅਤੇ ਵਿਕਰੀ ‘ਤੇ ਤੁਰੰਤ ਪ੍ਰਭਾਵ ਨਾਲ ਰੋਕ ਲਗਾ ਦਿੱਤੀ ਗਈ ਹੈ।
* ਸਟਾਕ ਵਾਪਸ ਮੰਗਵਾਉਣ ਦੇ ਹੁਕਮ: ਵਿਭਾਗ ਨੇ ਸਾਰੇ ਥੋਕ ਅਤੇ ਫੁੱਟਕਲ ਵਿਕਰੇਤਾਵਾਂ ਨੂੰ ਇਸ ਲਾਟ ਦੀ ਵਿਕਰੀ ਤੁਰੰਤ ਰੋਕਣ ਅਤੇ ਬਾਜ਼ਾਰ ਵਿੱਚ ਮੌਜੂਦ ਸਾਰਾ ਸਟਾਕ ਵਾਪਸ ਭੇਜਣ ਦੇ ਨਿਰਦੇਸ਼ ਦਿੱਤੇ ਹਨ।
* ਦੇਸ਼ ਵਿਆਪੀ ਕਾਰਵਾਈ ਦੀ ਤਿਆਰੀ: ਦੁਰਗ ਦੇ ਅਧਿਕਾਰੀਆਂ ਅਨੁਸਾਰ ਪੂਰੇ ਰਾਜ ਵਿੱਚ ਇਸ ਬੈਚ ਨੂੰ ਬੈਨ ਕਰਨ ਦਾ ਪ੍ਰਸਤਾਵ ਭੇਜਿਆ ਗਿਆ ਹੈ। ਇਸ ਤੋਂ ਇਲਾਵਾ ਚੇਨਈ ਸਥਿਤ ਨਿਰਮਾਤਾ ਕੰਪਨੀ ਨੂੰ ਅਧਿਕਾਰਤ ਪੱਤਰ ਭੇਜਿਆ ਜਾ ਰਿਹਾ ਹੈ ਤਾਂ ਜੋ ਦੇਸ਼ ਭਰ ਦੇ ਬਾਜ਼ਾਰਾਂ ਤੋਂ ਇਸ ਪ੍ਰਭਾਵਿਤ ਬੈਚ ਨੂੰ ਵਾਪਸ ਲਿਆ ਜਾ ਸਕੇ।

Leave a Reply

Your email address will not be published. Required fields are marked *