
13 ਅਪ੍ਰੈਲ 2026
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੇ ਸੂਬੇ ਦੇ ਹਰ ਬੰਦੇ ਨੂੰ ਸੁਰੱਖਿਅਤ ਮਾਹੌਲ ਦੇਣ ਲਈ “ਜ਼ੀਰੋ ਟਾਲਰੈਂਸ ਪਾਲਿਸੀ” ਅਪਣਾਈ ਹੈ। ਭਗਵੰਤ ਮਾਨ ਨੇ ਸਾਫ਼ ਕਹਿ ਦਿੱਤਾ ਹੈ — ਜੋ ਵੀ ਕਾਨੂੰਨ ਤੋੜੇਗਾ, ਉਹਨੂੰ ਬਿਲਕੁਲ ਨਹੀਂ ਛੱਡਾਂਗੇ। ਫੋਟੋ ਵਿੱਚ ਦਿੱਖਦੇ ਖ਼ਤਰਨਾਕ ਅਪਰਾਧੀਆਂ ਉੱਤੇ ਇਨਾਮ ਅਤੇ ਹੈਲਪਲਾਈਨ ਨੰਬਰ ਇਸੇ
ਗੱਲ ਦਾ ਸਬੂਤ ਹੈ ਕਿ ਹੁਣ ਪੰਜਾਬ ਵਿੱਚ ਗੁੰਡਿਆਂ ਦੀ ਕੋਈ ਥਾਂ ਨਹੀਂ।
ਮਾਨ ਸਰਕਾਰ ਦੀ ਮਿਹਨਤ ਸਦਕਾ ਅੱਜ ਪੰਜਾਬ ਪੁਲਿਸ ਸੂਬੇ ਦੇ ਕੋਨੇ-ਕੋਨੇ ਵਿੱਚ ਗੈਂਗਸਟਰਾਂ ਦਾ ਸਫ਼ਾਇਆ ਕਰ ਰਹੀ ਹੈ। ‘ਗੈਂਗਸਟਰਾਂ ਤੇ ਵਾਰ’ ਮੁਹਿੰਮ ਤਹਿਤ ਪਿਛਲੇ 79 ਦਿਨਾਂ ਵਿੱਚ ਪੁਲਿਸ ਨੇ 567 ਤੋਂ ਵੱਧ ਥਾਵਾਂ ਉੱਤੇ ਛਾਪੇ ਮਾਰੇ ਅਤੇ ਹੁਣ ਤੱਕ 19,894 ਅਪਰਾਧੀਆਂ ਨੂੰ ਜੇਲ੍ਹ ਭੇਜਿਆ ਹੈ। ਇਹ ਦੱਸਦਾ ਹੈ ਕਿ ਹੁਣ ਪੰਜਾਬ ਵਿੱਚ ਗੁੰਡਾਗਰਦੀ ਦੇ ਦਿਨ ਮੁੱਕ ਗਏ ਨੇ।
ਨਸ਼ੇ ਖ਼ਿਲਾਫ਼ ਵੀ ਮਾਨ ਸਰਕਾਰ ਨੇ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਚਲਾਈ ਹੋਈ ਹੈ। ਸਿਰਫ਼ 404 ਦਿਨਾਂ ਵਿੱਚ ਪੁਲਿਸ ਨੇ 57,952 ਨਸ਼ਾ ਤਸਕਰਾਂ ਨੂੰ ਫੜਿਆ ਹੈ। ਵੱਡੀ ਮਾਤਰਾ ਵਿੱਚ ਹੈਰੋਇਨ ਅਤੇ ਨਸ਼ੀਲੀਆਂ ਦਵਾਈਆਂ ਫੜ ਕੇ ਨਸ਼ੇ ਦੀ ਸਪਲਾਈ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਹੈ। ਸਰਕਾਰ ਦਾ ਮਕਸਦ ਸਿਰਫ਼ ਗ੍ਰਿਫ਼ਤਾਰੀ ਨਹੀਂ, ਸਗੋਂ ਨੌਜਵਾਨਾਂ ਨੂੰ ਨਸ਼ੇ ਤੋਂ ਕੱਢ ਕੇ ਮੁੜ ਚੰਗੀ ਜ਼ਿੰਦਗੀ ਵੱਲ ਲਿਆਉਣਾ ਹੈ।
ਪੰਜਾਬ ਸਰਕਾਰ ਨੇ ਵਾਂਟੇਡ ਅਪਰਾਧੀਆਂ ਦੀ ਗ੍ਰਿਫ਼ਤਾਰੀ ਵਿੱਚ ਮਦਦ ਕਰਨ ਵਾਲਿਆਂ ਨੂੰ 5 ਲੱਖ ਤੋਂ 10 ਲੱਖ ਰੁਪਏ ਤੱਕ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਭਗਵੰਤ ਮਾਨ ਦਾ ਸਾਫ਼ ਸੁਨੇਹਾ ਹੈ — ਕਾਨੂੰਨ ਤੋੜਨ ਵਾਲੇ ਨੂੰ ਕਿਸੇ ਵੀ ਹਾਲਤ ਵਿੱਚ ਨਹੀਂ ਛੱਡਾਂਗੇ। ਲੋਕ ਐਂਟੀ-ਗੈਂਗਸਟਰ ਹੈਲਪਲਾਈਨ 93946-93946 ਉੱਤੇ ਬੇਝਿਜਕ ਸੂਚਨਾ ਦੇ ਸਕਦੇ ਨੇ — ਸਰਕਾਰ ਉਹਨਾਂ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੇਗੀ।
