ਕੋਚੀ / ਤਿਰੂਵਨੰਤਪੁਰਮ (9 ਅਗਸਤ 2026)
ਆਰ.ਐੱਸ.ਐੱਸ. (RSS) ਨਾਲ ਜੁੜੇ ਸਿਆਸੀ ਟਿੱਪਣੀਕਾਰ ਟੀ.ਜੀ. ਮੋਹਨਦਾਸ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ। ਇਹ ਕਾਰਵਾਈ ਦਿੱਲੀ ਦੇ ਜੰਤਰ-ਮੰਤਰ ਵਿਖੇ NEET ਪ੍ਰੀਖਿਆ ਵਿੱਚ ਹੋਈਆਂ ਬੇਨਿਯਮੀਆਂ ਅਤੇ ਪੇਪਰ ਲੀਕ ਖਿਲਾਫ਼ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਅਤੇ ਔਰਤਾਂ ਬਾਰੇ ਕੀਤੀਆਂ ਗਈਆਂ ਵਿਵਾਦਿਤ ਅਤੇ ਆਪੱਤੀਜਨਕ ਟਿੱਪਣੀਆਂ ਦੇ ਮਾਮਲੇ ਵਿੱਚ ਕੀਤੀ ਗਈ ਹੈ।
ਪੁਲਿਸ ਕਾਰਵਾਈ: ਤਿਰੂਵਨੰਤਪੁਰਮ ਸਾਈਬਰ ਕ੍ਰਾਈਮ ਪੁਲਿਸ ਦੀ ਟੀਮ ਨੇ ਮੋਹਨਦਾਸ ਨੂੰ ਕੋਚੀ ਦੇ ਮੱਟਨਚੇਰੀ ਸਥਿਤ ਉਨ੍ਹਾਂ ਦੇ ਨਿਵਾਸ ਸਥਾਨ ਤੋਂ ਹਿਰਾਸਤ ਵਿੱਚ ਲਿਆ।
ਵਿਵਾਦਿਤ ਬਿਆਨ:
ਆਪਣੇ ਯੂਟਿਊਬ ਚੈਨਲ ‘ਤੇ ਵੀਡੀਓ ਅਪਲੋਡ ਕਰਕੇ ਮੋਹਨਦਾਸ ਨੇ ਕਿਹਾ ਸੀ ਕਿ ਜੇਕਰ ਉਹ ਇੰਚਾਰਜ ਹੁੰਦੇ ਤਾਂ ਜੰਤਰ-ਮੰਤਰ ਦੇ ਇਲਾਕੇ ਵਿੱਚ ਕਰਫਿਊ ਲਗਾ ਕੇ ਪ੍ਰਦਰਸ਼ਨਕਾਰੀਆਂ ‘ਤੇ ਗੋਲੀ ਚਲਾਉਣ ਦਾ ਹੁਕਮ ਦਿੰਦੇ।
ਇਕ ਹੋਰ ਵੀਡੀਓ ਵਿੱਚ ਉਨ੍ਹਾਂ ਨੇ ਪ੍ਰਦਰਸ਼ਨ ਵਿੱਚ ਸ਼ਾਮਲ ਔਰਤਾਂ ਖਿਲਾਫ਼ ਬੇਹੱਦ ਅਪਮਾਨਜਨਕ ਟਿੱਪਣੀਆਂ ਕੀਤੀਆਂ।
ਮੋਹਨਦਾਸ ਦੀ ਸਫਾਈ: ਮੋਹਨਦਾਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀਆਂ ਗੱਲਾਂ ਕਾਲਪਨਿਕ ਅਤੇ ਵਿਅੰਗਾਤਮਕ ਸਨ।
ਆਰ.ਐੱਸ.ਐੱਸ. ਦਾ ਸਪੱਸ਼ਟੀਕਰਨ: ਆਰ.ਐੱਸ.ਐੱਸ. ਨੇ ਇਸ ਬਿਆਨ ਤੋਂ ਦੂਰੀ ਬਣਾਉਂਦਿਆਂ ਕਿਹਾ ਕਿ ਇਹ ਉਨ੍ਹਾਂ ਦੇ ਨਿੱਜੀ ਵਿਚਾਰ ਹਨ ਅਤੇ ਉਹ ਸੰਗਠਨ ਵਿੱਚ ਕਿਸੇ ਅਧਿਕਾਰਤ ਅਹੁਦੇ ‘ਤੇ ਨਹੀਂ ਹਨ।
