PM ਮੋਦੀ ਦਾ ਨਵਾਂ World Record, ਇੰਸਟਾਗ੍ਰਾਮ ਰੀਲ ਨੂੰ 24 ਘੰਟਿਆਂ ‘ਚ ਮਿਲੇ 300 ਮਿਲੀਅਨ ਤੋਂ ਵੱਧ ਵਿਊਜ਼

25 ਜੁਲਾਈ 2026

CJP ਪ੍ਰਦਰਸ਼ਨਕਾਰੀਆਂ ਤੇ ਸਰਕਾਰ ਵਿਚਾਲੇ ਅੱਜ (ਸ਼ਨੀਵਾਰ) ਨੂੰ ਸਿੱਖਿਆ ਮੰਤਰੀ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਮੁੜ ਤੋਂ ਮੀਟਿੰਗ ਹੋਣ ਵਾਲੀ ਹੈ। ਪਰ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵਾਰ ਫਿਰ ਵੀਡੀਓ ਸੰਦੇਸ਼ ਰਾਹੀਂ GenZ ਨਾਲ ਸਿੱਧਾ ਸੰਪਰਕ ਕੀਤਾ ਹੈ। ਇਹ 24 ਘੰਟਿਆਂ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਦੂਜਾ ਵੀਡੀਓ ਸੰਦੇਸ਼ ਹੈ, ਜਿਸ ਵਿੱਚ ਉਨ੍ਹਾਂ ਨੇ ਜਨਤਾ ਦਾ ਅਤੇ ਖਾਸ ਕਰਕੇ GenZ ਦਾ, ਵੀਰਵਾਰ ਨੂੰ ਸ਼ੇਅਰ ਕੀਤੇ ਗਏ ਆਪਣੇ ਵੀਡੀਓ ਦੇ ਜਵਾਬ ਲਈ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਮੋਦੀ ਦੇ ਪਹਿਲੇ ਵੀਡੀਓ ਨੇ ਇੱਕ ਵਰਲਡ ਰਿਕਾਰਡ ਬਣਾ ਦਿੱਤਾ ਹੈ।

24 ਘੰਟਿਆਂ ਵਿੱਚ ਸਭ ਤੋਂ ਵੱਧ ਦੇਖੇ ਗਏ ਵੀਡੀਓ ਦਾ ਰਿਕਾਰਡ
ਦੱਸ ਦੇਈਏ ਕਿ ਵੀਰਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਵੱਲੋਂ ਜਾਰੀ ਕੀਤੇ ਗਏ ਵੀਡੀਓ ਸੰਦੇਸ਼ ਨੇ ਸੋਸ਼ਲ ਮੀਡੀਆ ‘ਤੇ ਇੱਕ ਵਿਸ਼ਵ ਰਿਕਾਰਡ ਬਣਾਇਆ। ਪ੍ਰਧਾਨ ਮੰਤਰੀ ਦੇ ਇਸ ਵੀਡੀਓ ਨੂੰ 24 ਘੰਟਿਆਂ ਵਿੱਚ 300 ਮਿਲੀਅਨ ਯਾਨੀ 30 ਕਰੋੜ ਤੋਂ ਵੱਧ ਵਾਰ ਦੇਖਿਆ ਗਿਆ। ਇਹ ਇੱਕ ਨਵਾਂ ਵਰਲਡ ਰਿਕਾਰਡ ਹੈ। ਪ੍ਰਧਾਨ ਮੰਤਰੀ ਦੇ ਵੀਡੀਓ ਨੂੰ 24 ਘੰਟਿਆਂ ਵਿੱਚ ਇੰਸਟਾਗ੍ਰਾਮ ‘ਤੇ 303 ਮਿਲੀਅਨ ਵਿਊਜ਼ ਮਿਲੇ। ਪਿਛਲਾ ਵਿਸ਼ਵ ਰਿਕਾਰਡ 300 ਮਿਲੀਅਨ ਸੀ, ਜੋ Streamer IShowSpeed ​​ਵੱਲੋਂ ਬਣਾਇਆ ਗਿਆ ਸੀ। ਖਬਰ ਲਿਖੇ ਜਾਣ ਤੱਕ ਪ੍ਰਧਾਨ ਮੰਤਰੀ ਮੋਦੀ ਦੇ ਵੀਰਵਾਰ ਦੇ ਵੀਡੀਓ ਨੂੰ 322 ਮਿਲੀਅਨ ਵਾਰ ਦੇਖਿਆ ਜਾ ਚੁੱਕਾ ਹੈ।

ਦੱਸ ਦੇਈਏ ਕਿ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਦੇਸ਼ ਦੇ GenZ ਨਾਲ ਦੂਜੀ ਵਾਰ ਗੱਲਬਾਤ ਹੋਈ ਹੈ ਅਤੇ ਇਸ ਵਾਰ, ਉਨ੍ਹਾਂ ਨੇ ਉਹ ਮਾਧਿਅਮ ਚੁਣਿਆ ਜਿਸ ‘ਤੇ ਅੱਜ ਦੇ ਨੌਜਵਾਨ ਸਭ ਤੋਂ ਵੱਧ ਸਰਗਰਮ ਹਨ ਅਤੇ ਸਕ੍ਰੌਲ ਕਰਦੇ ਹਨ। ਸ਼ੁੱਕਰਵਾਰ ਰਾਤ 11 ਵਜੇ ਦੇ ਕਰੀਬ, ਪ੍ਰਧਾਨ ਮੰਤਰੀ ਮੋਦੀ ਨੇ ਇੰਸਟਾਗ੍ਰਾਮ ‘ਤੇ GenZ  ਸਟਈਲ ਵਿੱਚ ਇਹ ਦੂਜਾ ਵੀਡੀਓ ਸਾਂਝਾ ਕੀਤਾ, ਵੀਰਵਾਰ ਨੂੰ ਸਾਂਝਾ ਕੀਤੇ ਗਏ ਵੀਡੀਓ ਲਈ ਮਿਲੇ ਹੁੰਗਾਰੇ ਅਤੇ ਹਾਂਪੱਖੀ ਸੁਝਾਵਾਂ ਲਈ GenZ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *