ਨਵੀਂ ਦਿੱਲੀ, (22 ਸਤੰਬਰ, 2026)
ਭਾਰਤ ਦੇ ਚੋਣ ਕਮਿਸ਼ਨ ਨੇ ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਪੱਛਮੀ ਬੰਗਾਲ ਦੀਆਂ ਕੁੱਲ 12 ਰਾਜ ਸਭਾ ਸੀਟਾਂ ਲਈ ਚੋਣ ਪ੍ਰੋਗਰਾਮ ਜਾਰੀ ਕਰ ਦਿੱਤਾ ਹੈ। ਇਨ੍ਹਾਂ ਵਿੱਚ ਉੱਤਰ ਪ੍ਰਦੇਸ਼ ਦੀਆਂ 10, ਉੱਤਰਾਖੰਡ ਦੀ 1 ਅਤੇ ਪੱਛਮੀ ਬੰਗਾਲ ਦੀ 1 ਸੀਟ ਸ਼ਾਮਲ ਹੈ। ਪੱਛਮੀ ਬੰਗਾਲ ਦੀ ਸੀਟ ਲਈ ਉਪ ਚੋਣ ਹੋਵੇਗੀ।
16 ਅਕਤੂਬਰ ਨੂੰ ਪੈਣਗੀਆਂ ਵੋਟਾਂ
ਚੋਣ ਕਮਿਸ਼ਨ ਦੇ ਸ਼ਡਿਊਲ ਮੁਤਾਬਕ 29 ਸਤੰਬਰ 2026 ਨੂੰ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਹੋਵੇਗਾ। ਨਾਮਜ਼ਦਗੀ ਦਾਖ਼ਲ ਕਰਨ ਦੀ ਆਖਰੀ ਤਾਰੀਖ 6 ਅਕਤੂਬਰ ਹੋਵੇਗੀ, ਜਦਕਿ ਨਾਮਜ਼ਦਗੀਆਂ ਦੀ ਜਾਂਚ 7 ਅਕਤੂਬਰ ਨੂੰ ਕੀਤੀ ਜਾਵੇਗੀ। ਉਮੀਦਵਾਰ 9 ਅਕਤੂਬਰ ਤੱਕ ਨਾਮ ਵਾਪਸ ਲੈ ਸਕਣਗੇ।
ਤਿੰਨਾਂ ਰਾਜਾਂ ਵਿੱਚ 16 ਅਕਤੂਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਿੰਗ ਹੋਵੇਗੀ। ਵੋਟਾਂ ਦੀ ਗਿਣਤੀ ਵੀ ਉਸੇ ਦਿਨ ਸ਼ਾਮ 5 ਵਜੇ ਸ਼ੁਰੂ ਕੀਤੀ ਜਾਵੇਗੀ।
ਹਰਦੀਪ ਸਿੰਘ ਪੁਰੀ ਦੀ ਸੀਟ ਵੀ ਸ਼ਾਮਲ
ਉੱਤਰ ਪ੍ਰਦੇਸ਼ ਦੀਆਂ 10 ਸੀਟਾਂ ਵਿੱਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੀ ਸੀਟ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਅਰੁਣ ਸਿੰਘ, ਗੀਤਾ ਉਰਫ਼ ਚੰਦਰਪ੍ਰਭਾ, ਨੀਰਜ ਸ਼ੇਖਰ, ਬ੍ਰਿਜਲਾਲ, ਰਾਮ ਗੋਪਾਲ ਯਾਦਵ, ਰਾਮਜੀ, ਬੀ.ਐੱਲ. ਵਰਮਾ, ਸੀਮਾ ਅਤੇ ਡਾ. ਦਿਨੇਸ਼ ਸ਼ਰਮਾ ਨਾਲ ਸਬੰਧਤ ਸੀਟਾਂ ’ਤੇ ਵੀ ਚੋਣ ਹੋਵੇਗੀ।
ਉੱਤਰਾਖੰਡ ਦੀ ਇੱਕ ਸੀਟ ਲਈ ਮੌਜੂਦਾ ਰਾਜ ਸਭਾ ਮੈਂਬਰ ਨਰੇਸ਼ ਬੰਸਲ ਦੀ ਸੀਟ ’ਤੇ ਚੋਣ ਹੋਵੇਗੀ। ਪੱਛਮੀ ਬੰਗਾਲ ਵਿੱਚ ਰੁਕਮਿਣੀ ਮਲਿਕ ਦੇ ਅਸਤੀਫ਼ੇ ਤੋਂ ਬਾਅਦ ਖਾਲੀ ਹੋਈ ਇੱਕ ਸੀਟ ’ਤੇ ਉਪ ਚੋਣ ਕਰਵਾਈ ਜਾ ਰਹੀ ਹੈ।

