ਰਾਜ ਸਭਾ ਦੀਆਂ 12 ਸੀਟਾਂ ਲਈ ਚੋਣਾਂ ਦਾ ਐਲਾਨ, 16 ਅਕਤੂਬਰ ਨੂੰ ਹੋਵੇਗੀ ਵੋਟਿੰਗ

ਨਵੀਂ ਦਿੱਲੀ, (22 ਸਤੰਬਰ, 2026)
ਭਾਰਤੀ ਚੋਣ ਕਮਿਸ਼ਨ ਨੇ ਰਾਜ ਸਭਾ ਦੀਆਂ 12 ਸੀਟਾਂ ਲਈ ਚੋਣਾਂ ਦਾ ਕਾਰਜਕ੍ਰਮ ਜਾਰੀ ਕਰ ਦਿੱਤਾ ਹੈ। ਇਨ੍ਹਾਂ ਵਿੱਚ ਉੱਤਰ ਪ੍ਰਦੇਸ਼ ਦੀਆਂ 10, ਉੱਤਰਾਖੰਡ ਦੀ ਇੱਕ ਅਤੇ ਪੱਛਮੀ ਬੰਗਾਲ ਦੀ ਇੱਕ ਸੀਟ ਸ਼ਾਮਲ ਹੈ। ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਨਿਯਮਤ ਚੋਣਾਂ ਹੋਣਗੀਆਂ, ਜਦਕਿ ਪੱਛਮੀ ਬੰਗਾਲ ਦੀ ਸੀਟ ’ਤੇ ਉਪ ਚੋਣ ਕਰਵਾਈ ਜਾਵੇਗੀ।

16 ਅਕਤੂਬਰ ਨੂੰ ਪੈਣਗੀਆਂ ਵੋਟਾਂ
ਚੋਣ ਕਮਿਸ਼ਨ ਵੱਲੋਂ ਜਾਰੀ ਸ਼ਡਿਊਲ ਮੁਤਾਬਕ ਚੋਣ ਲਈ ਨੋਟੀਫਿਕੇਸ਼ਨ 29 ਸਤੰਬਰ ਨੂੰ ਜਾਰੀ ਹੋਵੇਗਾ। ਨਾਮਜ਼ਦਗੀਆਂ ਦਾਖ਼ਲ ਕਰਨ ਦੀ ਆਖਰੀ ਤਾਰੀਖ 6 ਅਕਤੂਬਰ, ਨਾਮਜ਼ਦਗੀਆਂ ਦੀ ਜਾਂਚ 7 ਅਕਤੂਬਰ ਅਤੇ ਨਾਮ ਵਾਪਸ ਲੈਣ ਦੀ ਆਖਰੀ ਤਾਰੀਖ 9 ਅਕਤੂਬਰ ਹੋਵੇਗੀ। ਵੋਟਿੰਗ 16 ਅਕਤੂਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ ਅਤੇ ਇਸੇ ਦਿਨ ਸ਼ਾਮ 5 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਕੀਤੀ ਜਾਵੇਗੀ।

ਹਰਦੀਪ ਸਿੰਘ ਪੁਰੀ ਦੀ ਸੀਟ ਵੀ ਖਾਲੀ ਹੋ ਰਹੀ ਹੈ
ਉੱਤਰ ਪ੍ਰਦੇਸ਼ ਤੋਂ ਜਿਨ੍ਹਾਂ 10 ਰਾਜ ਸਭਾ ਮੈਂਬਰਾਂ ਦਾ ਕਾਰਜਕਾਲ ਖ਼ਤਮ ਹੋ ਰਿਹਾ ਹੈ, ਉਨ੍ਹਾਂ ਵਿੱਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦਾ ਨਾਮ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਅਰੁਣ ਸਿੰਘ, ਬ੍ਰਿਜਲਾਲ, ਬੀ.ਐੱਲ. ਵਰਮਾ, ਰਾਮ ਗੋਪਾਲ ਯਾਦਵ, ਨੀਰਜਾ ਸ਼ੇਖਰ, ਗੀਤਾ ਉਰਫ਼ ਚੰਦਰਪ੍ਰਭਾ, ਰਾਮਜੀ, ਸੀਮਾ ਅਤੇ ਡਾ. ਦਿਨੇਸ਼ ਸ਼ਰਮਾ ਦੀਆਂ ਸੀਟਾਂ ਵੀ ਖਾਲੀ ਹੋਣੀਆਂ ਹਨ।

ਇਸ ਤੋਂ ਇਲਾਵਾ ਉੱਤਰਾਖੰਡ ਤੋਂ ਨਰੇਸ਼ ਬੰਸਲ ਦੀ ਸੀਟ ਦਾ ਕਾਰਜਕਾਲ ਵੀ ਖ਼ਤਮ ਹੋ ਰਿਹਾ ਹੈ। ਪੱਛਮੀ ਬੰਗਾਲ ਵਿੱਚ ਟੀਐਮਸੀ ਮੈਂਬਰ ਰੁਕਮਿਣੀ ਮਲਿਕ ਦੇ ਅਸਤੀਫ਼ੇ ਕਾਰਨ ਇੱਕ ਸੀਟ ’ਤੇ ਉਪ ਚੋਣ ਹੋਵੇਗੀ।

Leave a Reply

Your email address will not be published. Required fields are marked *