
ਤਲਵਾੜਾ, 16 ਅਪ੍ਰੈਲ
ਭਾਰਤ ਰਤਨ, ਸਵਿੰਧਾਨ ਨਿਰਮਾਤਾ, ਯੁੱਗ ਪੁਰਸ਼ ਡਾ: ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਨ ਨੂੰ ਸਮਰਪਿਤ ਇਕ ਸੈਮੀਨਾਰ ਬੀਬੀਐਮਬੀ ਵੱਲੋਂ ਮੁੱਖ ਇੰਜਨੀਅਰ ਰਾਕੇਸ਼ ਗੁਪਤਾ ਦੇ ਨਿਰਦੇਸ਼ਾਂ ਅਨੁਸਾਰ ਸਥਾਨਕ ਆਫਿਸਰ ਕਲੱਬ ਵਿਖੇ ਕਰਵਾਇਆ ਗਿਆ। ਸੈਮੀਨਾਰ ਦੀ ਸ਼ੁਰੂਆਤ ਮੁੱਖ ਮਹਿਮਾਨ ਉਪ ਮੁੱਖ ਇੰਜਨੀਅਰ ਵਿਮਲ ਕੁਮਾਰ ਮੀਨਾ ਅਤੇ ਹੋਰ ਅਧਿਕਾਰੀਆਂ, ਕਰਮਚਾਰੀਆਂ ਅਤੇ ਸੰਗਠਨਾਂ ਦੇ ਅਹੁਦੇਦਾਰਾਂ ਵੱਲੋਂ ਬਾਬਾ ਸਾਹਿਬ ਦੀ ਤਸਵੀਰ ਤੇ ਫੁੱਲ ਭੇਂਟ ਕਰਨ ਅਤੇ ਦੀਪ ਪ੍ਰਜਲਵਿਤ ਕਰਨ ਨਾਲ ਹੋਈ।
ਇਸ ਮੌਕੇ ਆਪਣੇ ਸੰਬੋਧਨ ਵਿਚ ਉਪ ਮੁੱਖ ਇੰਜਨੀਅਰ ਵਿਮਲ ਕੁਮਾਰ ਮੀਨਾ ਨੇ ਡਾ: ਭੀਮ ਰਾਓ ਅੰਬੇਦਕਰ ਜੀ ਨੂੰ ਇਕ ਚਮਤਕਾਰੀ ਸਖਸ਼ੀਅਤ ਦੱਸਦਿਆਂ ਕਿਹਾ ਕਿ ਉਹ ਇਕ ਯੁੱਗ ਪਲਟਾਊ ਇਨਸਾਨ ਸਨ ਜਿੰਨ੍ਹਾਂ ਨੇ ਸਮਾਜ ਵਿਚ ਸਮਤਾ ਤੇ ਸਮਾਨਤਾ ਦਾ ਬਰਾਬਰਤਾ ਦਾ ਅਜਿਹਾ ਸਿਧਾਂਤ ਦਿੱਤਾ ਜੋ ਅੱਜ ਵੀ ਸਾਡੇ ਮੁਲਕ ਦਾ ਮੁੱਖ ਮਾਰਗਦਰਸ਼ਕ ਸਿਧਾਂਤ ਬਣਿਆ ਹੋਇਆ ਹੈ। ਉਨ੍ਹਾਂ ਨੇ ਬਾਬਾ ਸਾਹਿਬ ਵੱਲੋਂ ਲਿਖੇ ਸੰਵਿਧਾਨ ਨੂੰ ਦੇਸ਼ ਦਾ ਗੌਰਵ ਦੱਸਦਿਆਂ ਕਿਹਾ ਕਿ ਇਸ ਵਿਚ ਬਾਬਾ ਸਾਹਿਬ ਨੇ ਦੇਸ਼ ਨੂੰ ਇਕ ਸੁਰ ਵਿਚ ਪਿਰੋਣ ਦਾ ਅਜਿਹਾ ਮੰਤਰ ਲਿਖਿਆ ਕਿ ਪੌਣੀ ਸਦੀ ਬਾਅਦ ਵੀ ਇਹ ਇਕ ਸੰਵਿਧਾਨ ਨੇ ਪੂਰੇ ਮੁਲਕ ਨੂੰ ਇਕ ਸੂਤਰ ਵਿਚ ਪਿਰੋਇਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਬਾਬਾ ਸਾਹਿਬ ਦੀ ਦੇਣ ਨੂੰ ਸਮਾਜ ਕਦੇ ਭੁਲਾ ਨਹੀਂ ਸਕਦਾ।
ਨਿਗਰਾਨ ਇੰਜਨੀਅਰ (ਪਾਵਰ ਵਿੰਗ) ਅਜੀਤ ਕੁਮਾਰ ਭੱਟੀ ਨੇ ਡਾ. ਭੀਮ ਰਾਓ ਅੰਬੇਦਕਰ ਜੀ ਵੱਲੋਂ ਸਮਾਜ ਦੇ ਦੱਬੇ ਕੁਚਲੇ ਵਰਗਾਂ ਅਤੇ ਔਰਤਾਂ ਨੂੰ ਬਰਾਬਰਤਾ ਦੇ ਅਧਿਕਾਰ ਦੇਣ ਲਈ ਉਨ੍ਹਾਂ ਨੂੰ ਸਿਜਦਾ ਕੀਤਾ। ਕਾਰਜਕਾਰੀ ਇੰਜਨੀਅਰ ਅਰਵਿੰਦਰਪਾਲ ਸਿੰਘ ਉੱਭੀ ਨੇ ਕਿਹਾ ਕਿ ਉਨ੍ਹਾਂ ਦੇ ਸਿਧਾਂਤ ਅੱਜ ਵੀ ਸਾਡੇ ਲਈ ਪ੍ਰੇਰਣਾ ਸ੍ਰੋਤ ਹਨ। ਕਾਰਜਕਾਰੀ ਇੰਜਨੀਅਰ ਗੌਰਵ ਲਾਂਬਾ ਨੇ ਬਾਬਾ ਸਾਹਿਬ ਦੇ ਦੇਸ਼ ਪ੍ਰਤੀ ਯੋਗਦਾਨ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਸਿਧਾਂਤਾਂ ਅਤੇ ਫਲਸਫੇ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਕਾਰਜਕਾਰੀ ਇੰਜਨੀਅਰ ਹਰਪ੍ਰੀਤ ਸਿੰਘ ਨੇ ਬਾਬਾ ਸਾਹਿਬ ਵੱਲੋਂ ਮੁਸਕਿਲ ਹਾਲਾਤਾਂ ਵਿਚ ਵੀ ਦੇਸ਼ ਨੂੰ ਉੱਤਮ ਸੰਵਿਧਾਨ ਦੇਣ ਲਈ ਉਨ੍ਹਾਂ ਨੂੰ ਨਮਨ ਕੀਤਾ। ਲਾਅ ਅਫ਼ਸਰ ਡਿੰਪਲ ਅਤੇ ਅਕਾਉਂਟ ਅਫ਼ਸਰ ਵਿਜੈ ਕੁਮਾਰ ਨੇ ਬਾਬਾ ਸਾਹਿਬ ਵੱਲੋਂ ਸਵੈ ਵਿਸਵਾਸ਼ ਤੇ ਦ੍ਰਿੜਤਾ ਨਾਲ ਅੱਗੇ ਵੱਧਣ ਦੇ ਸਿਧਾਂਤ ਤੇ ਚਾਣਨਾ ਪਾਇਆ।
ਇਸ ਮੌਕੇ ਭਾਖੜਾ ਬਿਆਸ ਇੰਪਲਾਇਜ ਯੁਨੀਅਨ ਤੋਂ ਸ਼ਿਵ ਕੁਮਾਰ, ਪੰਜਾਬ ਸਟੇਟ ਕਰਮਚਾਰੀ ਜੱਥੇਬੰਦੀ ਤੋਂ ਵਿਜੈ ਕੁਮਾਰ ਅਤੇ ਹੁਸ਼ਨ ਲਾਲ, ਐਸਸੀਬੀਸੀ ਇੰਪਲਾਇਜ ਫੈਡਰੇਸ਼ਨ ਤੋਂ ਕਰਨੈਲ ਸਿੰਘ, ਸਫਾਈ ਮਜਦੂਰ ਯੂਨੀਅਨ ਤੋਂ ਪੂਰਨ ਚੰਦ ਅਤੇ ਸੁਰਿੰਦਰ ਕੁਮਾਰ, ਜਿੰਦਰ ਸਿੰਘ ਨੇ ਵੀ ਬਾਬਾ ਸਾਹਿਬ ਵੱਲੋਂ ਸਿੱਖਅਤ ਹੋਣ, ਸੰਗਠਤ ਹੋਣ ਤੇ ਸੰਘਰਸ਼ ਕਰਨ ਦੇ ਦਿੱਤੇ ਸਿਧਾਂਤ ਦੀ ਵਿਆਖਿਆ ਕਰਦਿਆਂ ਸਭ ਨੂੰ ਇਕ ਆਦਰਸ਼ ਸਮਾਜ ਤੇ ਦੇਸ਼ ਬਣਾਉਣ ਦਾ ਪ੍ਰਣ ਲੈਣ ਲਈ ਪ੍ਰੇਰਿਤ ਕੀਤਾ। ਮੰਚ ਸੰਚਾਲਣ ਐਸਡੀਓ ਧਰਮਿੰਦਰ ਸਿੰਘ ਨੇ ਕੀਤਾ।
ਇਸ ਮੌਕੇ ਕਾਰਜਕਾਰੀ ਇੰਜਨੀਅਰ ਰਬਿੰਦਰ ਸਿੰਘ ਅਤੇ ਰਾਜੇਸ਼ ਕੁਮਾਰ, ਐਸਡੀਓ ਧੀਰਜ ਕੁਮਾਰ, ਪਵਨ ਕੁਮਾਰ ਅਤੇ ਗੋਪਾਲ, ਜੁਨੀਅਰ ਇੰਜਨੀਅਰ ਗੁਲਸ਼ਨ ਕੁਮਾਰ ਤੇ ਬਲਜੀਤ ਸਿੰਘ, ਜਤਿਨ ਸ਼ਰਮਾ, ਰਾਜੂ ਤੋਂ ਇਲਾਵਾ ਵੱਡੀ ਗਿਣਤੀ ਵਿਚ ਬੀਬੀਐਮਬੀ ਸਟਾਫ ਹਾਜਰ ਸੀ।
