ਇੱਕ ਬਹੁਤ ਵੱਡਾ ਸਵਾਲ ਹੈ ਕਿ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੀ ਗਿਣਤੀ ਘੱਟ ਕਿਉਂ ਹੈ ?

18 ਮਈ , 2026

ਪੰਜਾਬ ਉਤੇ ਪਿਛਲੇ ਲੰਮੇ ਸਮੇਂ ਤੋਂ ਦੋ ਵੱਡੇ ਦਾਗ ਹਨ , ਇਕ ਕੁੜੀ ਮਾਰ ਅਤੇ ਦੂਸਰਾ ਨਸ਼ਈ ਜਿਹਨਾਂ ਬਾਰੇ ਸਰਕਾਰਾਂ ਸਿਆਸਤ ਤਾਂ ਰੱਜ ਕੇ ਕਰਦੀਆਂ ਪਰ ਹੱਲ ਨਹੀਂ ਕੱਢਦੀਆਂ। ਇੱਥੋਂ ਤੱਕ ਕਿ ਇਹਨਾਂ ਦੋਨਾਂ ਮੁੱਦਿਆਂ ਤੇ ਮਾਹਰਾਂ ਦੀ ਭੁਮਿਕਾ ਵੀ ਬਹੁਤੀ ਵਧੀਆ ਨਹੀ ਹੈ ।

ਇਸੇ ਹਫ਼ਤੇ ਪੰਜਾਬ ਦੇ ਸਿਹਤ ਵਿਭਾਗ ਵਲੋਂ ਜਾਰੀ ਰਿਪੋਰਟ ਵਿੱਚ ਲੜਕੇ ਲੜਕੀਆਂ ਦੇ ਅਨੁਪਾਤ ਹੁਣ ਵੀ ਦਰਸਾ ਰਹੀ ਕਿ ਪੰਜਾਬ ਵਿੱਚ ਕੁੜੀਆਂ ਮੁੰਡਿਆਂ ਦੀ ਅੁਨੁਪਾਤ ਦੇਸ਼ ਦੀ ਔਸਤਨ ਅਨੁਪਾਤ ਤੋਂ ਘੱਟ ਹੈ। ਭਾਰਤ ਵਿੱਚ ਇੱਕ ਹਜ਼ਾਰ ਲੜਕਿਆਂ ਪਿਛੇ 928 ਲੜਕੀਆਂ ਹਨ ਪਰ ਪੰਜਾਬ ਵਿੱਚ ਇੱਕ ਹਜ਼ਾਰ ਪਿੱਛੇ 924 ਹੈ ।

ਪੰਜਾਬ ਵਿੱਚ ਸਭ ਤੋਂ ਘੱਟ 896 ਸੰਗਰੂਰ ਜ਼ਿਲ੍ਹੇ ਅਤੇ ਸਭ ਤੋਂ ਵੱਧ ਐਸ ਬੀ ਐਸ ਨਗਰ ਵਿੱਚ ਇੱਕ ਹਜ਼ਾਰ ਲੜਕਿਆਂ ਪਿੱਛੇ 964 ਅਤੇ ਹੁਸ਼ਿਆਰਪੁਰ ਵਿੱਚ 962 ਲੜਕੀਆਂ ਹਨ ।

ਇੱਕ ਬਹੁਤ ਵੱਡਾ ਸਵਾਲ ਹੈ ਕਿ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੀ ਗਿਣਤੀ ਘੱਟ ਕਿਉਂ ਹੈ ?

ਇਸ ਦੇ ਬਹੁਤ ਸਾਰੇ ਕਾਰਨ ਹਨ ਜਿਵੇਂ—-
👉 ਕੁੜੀਆਂ ਨੂੰ ਪਰਾਇਆ ਧੰਨ ਮੰਨਿਆ ਜਾਂਦਾ ਕਿ ਕੁੜੀਆਂ ਨੇ ਦੂਸਰੇ ਘਰ ਜਾਣਾ ਤੇ ਮਾਂ ਪਿਉ ਨੂੰ ਝੁਕ ਕੇ ਰਹਿਣਾ ਪੈਣਾ ਜੇ ਕੁੜੀ ਨੇ ਅਗਲੇ ਘਰ ਵੱਸਣਾ ਭਾਵੇਂ ਕੁੜੀ ਦਾ ਸਹੁਰਿਆਂ ਦੇ ਘਰ ਵਿੱਚ ਬਰਾਬਰ ਦਾ ਹਿੱਸਾ ਹੁੰਦਾ । ਜਦੋਂ ਕਿ ਉਹੀ ਪਰਾਏ ਧੰਨ ਨੇ ਤੁਹਾਡੇ ਅਪਣੇ ਘਰ ਵੀ ਆਉਣਾ ਤੇ ਹਿੱਸਾ ਵੀ ਵੰਡਾਉਣਾ ।
👉 ਭਾਵੇਂ ਕਨੂੰਨ ਨੇ ਔਰਤਾਂ ਆਦਮੀਆਂ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਹੋਏ ਪਰ ਸਮਾਜ ਨੇ ਅਜੇ ਮੁੰਡੇ ਕੁੜੀਆਂ ਨੂੰ ਬਰਾਬਰ ਅਧਿਕਾਰ ਨਹੀਂ ਦਿੱਤੇ ਜੋ ਕੁੜੀਆਂ ਦੀ ਘੱਟ ਗਿਣਤੀ ਦਾ ਇੱਕ ਕਾਰਨ ਬਣਦਾ ।

ਦੂਸਰਾ ਵੱਡਾ ਕਾਰਨ ਕੇ ਮਾਪੇ ਲੜਕੇ ਨੂੰ ਲੜਕੀਆਂ ਦੇ ਮੁਕਾਬਲੇ ਕਿਉਂ ਜ਼ਿਆਦਾ ਪਸੰਦ ਕਰਦੇ —

ਕਿਉਂਕਿ ਆਦਮੀ ਨੂੰ ਅਪਣੇ ਬੁਢਾਪੇ ਦਾ ਸਹਾਰਾ ਚਾਹੀਦਾ ਪਰ ਜਿਸ ਕੋਲ ਲੜਕਾ ਨਹੀਂ ਉਹ ਲੜਕੀ ਦੇ ਘਰ ਨਹੀਂ ਰਹਿ ਸਕਦਾ ਕਿਉਂਕਿ ਸਮਾਜ ਮਾਨਤਾ ਨਹੀਂ ਦਿੰਦਾ ।
ਇਸੇ ਤਰ੍ਹਾਂ ਘਰ ਜਵਾਈ ਨੂੰ ਵੀ ਸਮਾਜ ਮਾਨਤਾ ਨਹੀਂ ਦਿੰਦਾ ।
ਉੱਪਰੋਂ ਸਰਕਾਰ ਵੱਲੋਂ ਬੁਢਾਪੇ ਦਾ ਕੋਈ ਖਾਸ ਸਹਾਰਾ ਨਹੀਂ ।

ਫਿਰ ਮਾਂ ਪਿਓ ਲੜਕੇ ਦੀ ਭਾਲ ਕਿਉਂ ਨਹੀਂ ਕਰਨਗੇ ?
ਮੈਡੀਕਲ ਸਾਇੰਸ ਵੱਲੋਂ ਮਰਜ਼ੀ ਮੁਤਾਬਕ ਮੁੰਡਾ ਕੁੜੀ ਜੰਮਣ ਦੀ ਤਕਨੀਕ ਨੇ ਵੀ ਮੁੰਡਿਆਂ ਦੀ ਗਿਣਤੀ ਵਧਾਈ।

ਇੱਥੋਂ ਤੱਕ ਕੇ ਕਈ ਧਾਰਮਿਕ ਲੋਕਾਂ ਨੇ ਵੀ ਮੁੰਡੇ ਦੀ ਦਾਤ ਵਰਗੀਆਂ ਕਈ ਕਹਾਣੀਆਂ ਪ੍ਰਚਲਿਤ ਕੀਤੀਆਂ ਭਾਵੇਂ ਬਾਬੇ ਨਾਨਕ ਨੇ ਔਰਤਾਂ ਨੂੰ ਬਰਾਬਰਤਾ ਦੀ ਪਦਵੀ ਦਿੱਤੀ । ਪਰ ਤਰਨ ਤਾਰਨ ਜ਼ਿਲ੍ਹੇ ਵਿੱਚ ਇੱਕ ਗੁਰਦੁਆਰੇ ਵਿੱਚ ਮੁੰਡੇ ਦੀ ਦਾਤ ਮਿਲਦੀ ਦੀ ਆਮ ਚਰਚਾ ਹੁੰਦੀ।

ਫਿਰ ਕੁੜੀਆਂ ਦੀ ਗਿਣਤੀ ਕਿਵੇਂ ਵਧੇਗੀ ਜਦੋਂ ਸਾਇੰਸ , ਸਮਾਜ ਅਤੇ ਧਰਮ ਸਭ ਰਲ ਮਿਲ ਕੇ ਮੁੰਡਿਆਂ ਨੂੰ ਵੱਧ ਮਹੱਤਤਾ ਦੇ ਰਹੇ ?

ਇਕ ਹੋਰ ਸਚਾਈ ਹੈ ਕਿ ਜਿੰਨੀ ਉੱਚੀ ਸੁਸਾਇਟੀ ਉਂਨੀਆਂ ਵੱਡੀਆਂ ਬੁਰਾਈਆਂ ਜੋ ਸਾਬਤ ਕਰਦੀ ਕਿ ਚੰਡੀਗੜ੍ਹ ਵਰਗੇ ਸ਼ਹਿਰ ਵਿੱਚ ਕੁੜੀਆਂ ਮੁੰਡਿਆਂ ਦੇ ਮੁਕਾਬਲੇ ਭਾਰਤ ਵਿੱਚ ਸਭ ਤੋਂ ਘੱਟ ਹਨ । ਇਸੇ ਤਰ੍ਹਾਂ ਰੱਜਿਆ ਪੁੱਜਿਆ ਪੰਜਾਬ ਵੀ ਬੁਰਾਈਆਂ ਦੇ ਵੱਡੇ ਦਾਗ਼ਾਂ ਨਾਲ ਜਾਣਿਆ ਜਾਂਦਾ।

ਕਈ ਮਾਹਿਰ ਕੁੜੀਆਂ ਦੀ ਭਰੂਣ ਹੱਤਿਆ ਨੂੰ ਦਾਜ ਨਾਲ ਜੋੜਦੇ ਪਰ ਜੇਕਰ ਸਿਰਫ ਦਾਜ ਕਾਰਨ ਹੁੰਦਾ ਤਾਂ ਅਮੀਰਾਂ ਕੋਲ ਕੁੜੀਆਂ ਜ਼ਿਆਦਾ ਹੋਣੀਆਂ ਚਾਹੀਦੀਆਂ ਪਰ ਅਮੀਰਾਂ ਕੋਲ ਕੁੜੀਆਂ ਘੱਟ ਹਨ।

ਕਈ ਮਾਹਰ ਕੁੜੀਆਂ ਦੀ ਸਰੀਰਕ ਸੁਰੱਖਿਆ ਨੂੰ ਮੁੱਖ ਕਾਰਨ ਮੰਨਦੇ ਪਰ ਜੇਕਰ ਸੁਰੱਖਿਆ ਹੀ ਕਾਰਨ ਹੁੰਦਾ ਤਾਂ ਵੀ ਅਮੀਰਾਂ ਦੇ ਘਰ ਕੁੜੀਆਂ ਨੂੰ ਸੁਰੱਖਿਆ ਦੀ ਕੋਈ ਕਮੀ ਨਹੀਂ ਸੀ ਫਿਰ ਜ਼ਿਆਦਾ ਅਮੀਰਾਂ ਦੇ ਘਰ ਕੁੜੀਆਂ ਘੱਟ ਕਿਉਂ?

ਅਸਲ ਵਿੱਚ ਔਰਤਾਂ ਔਰਤਾਂ ਦੀ ਦੁਸ਼ਮਣ ਜੋ ਭਰੂਣ ਹੱਤਿਆ ਕਰਵਾਉਂਦੀ ਭਾਵੇਂ ਛਿਪੇ ਤੌਰ ਤੇ ਭਰੂਣ ਹੱਤਿਆ ਕਰਵਾਉਣ ਲਈ ਆਦਮੀ ਦਾ ਵੀ ਬਰਾਬਰ ਦਾ ਹੱਥ ਹੁੰਦਾ ।
ਇਸੇ ਤਰ੍ਹਾਂ ਕੁੜੀ ਨੂੰ ਵਿਆਹ ਕੇ ਦੂਸਰੇ ਘਰ ਜਾਣ ਨੂੰ ਸਮਾਜਿਕ ਤੌਰ ਤੇ ਸਿਰ ਨਿਅੁਾਉਣਾ ਮੰਨਿਆ ਜਾਣਾ ਵੱਡੇ ਕਾਰਨ ਹਨ ਕਿ ਕੁੜੀਆਂ ਮੁੰਡਿਆਂ ਦੇ ਮੁਕਾਬਲੇ ਸੰਖਿਆ ਵਿੱਚ ਘੱਟ ਹਨ । ਭਾਵੇਂ ਕੁੜੀਆਂ ਦੀ ਸੁਰੱਖਿਆ , ਸਰੀਰਕ ਤੌਰ ਤੇ ਕਮਜ਼ੋਰ ਅਤੇ ਦਾਜ ਵਰਗੇ ਕੁਝ ਹੋਰ ਕਾਰਨ ਵੀ ਕੁੜੀਆਂ ਦੀ ਘੱਟ ਸੰਖਿਆ ਦੇ ਕਾਰਨ ਹੋ ਸਕਦੇ ।
👇👇👇👇👇
ਕੁੜੀਆਂ ਨੂੰ ਯਾਦ ਰੱਖਣਾ ਚਾਹੀਦਾ ਕਿ ਤੁਹਾਨੂੰ ਅਪਣੀ ਸੁਰੱਖਿਆ , ਹੱਕ ਅਤੇ ਸਮਾਜਿਕ ਦਰਜਾ ਆਪ ਬਣਾਉਣਾ ਪੈਣਾ ਕਿਉਂਕਿ ਜੀਵਤ ਜੀਵਾਂ ( living beings ) ਦਾ ਹਾਵੀ ( dominant) ਰਹਿਣ ਦਾ ਮੁਢਲਾ ਚਰਿੱਤਰ ਹੈ ਜੋ ਹੁਣ ਦੀ ਘੜੀ ਆਦਮੀ ਅਪਣੇ ਕੋਲ ਰੱਖੀ ਬੈਠੇ ।

Leave a Reply

Your email address will not be published. Required fields are marked *