8 ਸਾਲ ਬਾਅਦ ਮੋਹਾਲੀ ਦੇ ਚਰਚਿਤ BMW ਕਤਲ ਕਾਂਡ ‘ਚ ਫ਼ੈਸਲਾ, ਪਤਨੀ ਨੂੰ ਉਮਰ ਕੈਦ ਦੀ ਸਜ਼ਾ

 

ਮੋਹਾਲੀ | 3 ਜੁਲਾਈ 2026

ਮੋਹਾਲੀ ਦੇ ਬਹੁਚਰਚਿਤ BMW ਸੂਟਕੇਸ ਕਤਲ ਕਾਂਡ ਵਿੱਚ ਕਰੀਬ ਅੱਠ ਸਾਲ ਬਾਅਦ ਅਦਾਲਤ ਨੇ ਅਹਿਮ ਫ਼ੈਸਲਾ ਸੁਣਾਉਂਦਿਆਂ ਮੁੱਖ ਦੋਸ਼ੀ ਸੀਰਤ ਕੌਰ ਢਿੱਲੋਂ ਨੂੰ ਆਪਣੇ ਪਤੀ ਏਕਮ ਸਿੰਘ ਢਿੱਲੋਂ ਦੇ ਕਤਲ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਉਸ ‘ਤੇ ₹90,000 ਦਾ ਜੁਰਮਾਨਾ ਵੀ ਲਗਾਇਆ ਹੈ।

ਇਹ ਮਾਮਲਾ ਮਾਰਚ 2017 ਵਿੱਚ ਸਾਹਮਣੇ ਆਇਆ ਸੀ, ਜਦੋਂ ਏਕਮ ਸਿੰਘ ਢਿੱਲੋਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਕਤਲ ਤੋਂ ਬਾਅਦ ਲਾਸ਼ ਨੂੰ ਇੱਕ ਸੂਟਕੇਸ ਵਿੱਚ ਰੱਖ ਕੇ BMW ਕਾਰ ਰਾਹੀਂ ਠਿਕਾਣੇ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਪੁਲਿਸ ਜਾਂਚ ਵਿੱਚ ਪਤਨੀ ਸੀਰਤ ਕੌਰ, ਉਸ ਦੇ ਭਰਾ ਅਤੇ ਹੋਰ ਸਾਥੀਆਂ ਦੀ ਭੂਮਿਕਾ ਸਾਹਮਣੇ ਆਈ ਸੀ।

ਲੰਬੀ ਸੁਣਵਾਈ ਅਤੇ ਸਬੂਤਾਂ ਦੇ ਆਧਾਰ ‘ਤੇ ਅਦਾਲਤ ਨੇ ਸੀਰਤ ਕੌਰ ਨੂੰ ਕਤਲ ਦਾ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ। ਇਹ ਮਾਮਲਾ ਪੰਜਾਬ ਦੇ ਸਭ ਤੋਂ ਚਰਚਿਤ ਕਤਲ ਕੇਸਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

Leave a Reply

Your email address will not be published. Required fields are marked *